ਅਦਾਕਾਰਾ ਬੇਬੀ ਗੁੱਡੂ ਦੇ ਪਿਤਾ ਦਾ ਦਿਹਾਂਤ, ਐੱਮ ਐੱਮ ਬੇਗ ਨੇ ਕੀਤਾ ਸੀ ਫ਼ਿਲਮਾਂ ਦਾ ਨਿਰਦੇਸ਼ਨ

ਅਦਾਕਾਰਾ ਬੇਬੀ ਗੁੱਡੂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲ ਦੇ ਸਨ । ਉਨ੍ਹਾਂ ਨੇ ਰਜ਼ੀਆ ਸੁਲਤਾਨ, ਛੋਟੀ ਬਹੂ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ ।ਦੱਸਿਆ ਜਾਂਦਾ ਹੈ ਕਿ ਉਹ ਆਪਣੇ ਘਰ ‘ਚ ਮ੍ਰਿਤਕ ਪਾਏ ਗਏ । ਜਿਸ ਤੋਂ ਬਾਅਦ ਗੁਆਂਢੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ।ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ।

By  Shaminder Kaur Kaler February 20th 2026 10:51 AM -- Updated: February 20th 2026 10:55 AM

ਅਦਾਕਾਰਾ ਬੇਬੀ ਗੁੱਡੂ (Baby Guddu) ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲ ਦੇ ਸਨ । ਉਨ੍ਹਾਂ ਨੇ ਰਜ਼ੀਆ ਸੁਲਤਾਨ, ਛੋਟੀ ਬਹੂ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ ।ਦੱਸਿਆ ਜਾਂਦਾ ਹੈ ਕਿ ਉਹ ਆਪਣੇ ਘਰ ‘ਚ ਮ੍ਰਿਤਕ ਪਾਏ ਗਏ । ਜਿਸ ਤੋਂ ਬਾਅਦ ਗੁਆਂਢੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ।ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜਦੋਂ ਕਈ ਦਿਨ ਤੱਕ ਉਹ ਬਾਹਰ ਨਹੀਂ ਆਏ ਤਾਂ ਗੁਆਂਢੀਆਂ ਨੂੰ ਘਰ ਚੋਂ ਬਦਬੂ ਆਉਣ ਲੱਗੀ ।


ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ । ਪੁਲਿਸ ਨੇ ਦਰਵਾਜ਼ਾ ਖੋਲਿ੍ਹਆ ਤਾਂ ਐੱਮ ਐੱਮ ਬੇਗ ਦੀ ਲਾਸ਼ ਮਿਲੀ । ਲਾਸ਼ ਨੂੰ ਪੋਸਟਮਾਰਟਮ ਦੇ ਲਈ ਕੂਪਰ ਹਸਪਤਾਲ ‘ਚ ਰੱਖਿਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਐੱਮ ਐੱਮ ਬੇਗ ਰਾਕੇਸ਼ ਰੌਸ਼ਨ ਦੇ ਨਜ਼ਦੀਕ ਸਨ ਅਤੇ ਦੋਵੇਂ ਵਧੀਆ ਦੋਸਤ ਸਨ।ਉਨ੍ਹਾਂ ਦੀ ਧੀ ਬੇਬੀ ਗੁੱਡੂ ਅੱਸੀ ਦੇ ਦਹਾਕੇ ‘ਚ ਮਸ਼ਹੂਰ ਸੀ ਅਤੇ ਕਈ ਫ਼ਿਲਮਾਂ ‘ਚ ਉਸ ਨੇ ਕੰਮ ਕੀਤਾ ਸੀ।


ਉਸ ਨੇ ਬਾਲ ਕਲਾਕਾਰ ਦੇ ਤੌਰ ‘ਤੇ ਆਪਣੀ ਪਛਾਣ ਬਣਾਈ ਅਤੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ । ਬੇਗ ਨੇ ਆਪਣੇ ਕਰੀਅਰ ਦੀ ਸ਼ੁਰੂਅਤ ਜੇ ਓਮ ਪ੍ਰਕਾਸ਼, ਵਿਮਲ ਕੁਮਾਰ ਤੇ ਰਾਕੇਸ਼ ਰੌਸ਼ਨ ਦੇ ਨਾਲ ਸਹਾਇਕ ਵਜੋਂ ਕੀਤੀ ਸੀ ।ਉਨ੍ਹਾਂ ਨੇ ਕਈ ਫ਼ਿਲਮਾਂ ਆਦਮੀ ਖਿਲੌਨਾ ਹੈ,ਕਾਲਾ ਬਾਜ਼ਾਰ ਸਣੇ ਕਈ ਫ਼ਿਲਮਾਂ ਦੇ ਲਈ ਕੰਮ ਕੀਤਾ ਸੀ।

Related Post

ਅਮਿਤਾਭ ਬੱਚਨ ਦੀ ਇੱਕ ਝਲਕ ਪਾਉਣ ਦੇ ਲਈ ਇੱਕਠੇ ਹੋਏ ਘਰ ਦੇ ਬਾਹਰ ਫੈਨਸ, ਇੱਕ ਫੈਨਸ ਹੋਇਆ ਬੇਹੋਸ਼, ਵੀਡੀਓ ਆਇਆ ਸਾਹਮਣੇ
ਅਦਾਕਾਰ ਸੁਨੀਲ ਸ਼ੈਟੀ ਆਪਣੇ ਲਈ ਖੁਦ ਘਰ ‘ਚ ਉਗਾਉਦੇ ਹਨ ਫ਼ਲ ਤੇ ਸਬਜ਼ੀਆਂ, ਵੇਖੋ ਵੀਡੀਓ
ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !
ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਜੋੜੀ ਨੇ ਤਸਵੀਰਾਂ ਸਾਂਝੀਆਂ ਕਰ ਪੁੱਤ ਨੂੰ ਦਿੱਤੀ ਵਧਾਈ
ਹਸਪਤਾਲ ‘ਚ ਕਿਸੇ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਲਮਾਨ ਖ਼ਾਨ ਨੂੰ ਮੀਡੀਆ ‘ਤੇ ਆਇਆ ਗੁੱਸਾ, ਕਿਹਾ ‘ਤੁਹਾਡਾ ਦਿਮਾਗ ਹੈ’

© Copyright Galactic Television & Communications Pvt. Ltd. 2026. All rights reserved.