ਜ਼ਮਾਨਤ ਮਿਲਣ ਤੋਂ ਬਾਅਦ ਮੀਡੀਆ ਦੇ ਨਾਲ ਪਹਿਲੀ ਵਾਰ ਮੁਖਾਤਬ ਹੋਏ ਅਦਾਕਾਰ ਕੇ ਆਰ ਕੇ

ਅਦਾਕਾਰ ਕੇ ਆਰ ਕੇ ਨੂੰ ਫਾਈਰਿੰਗ ਮਾਮਲੇ ‘ਚ ਰਾਹਤ ਮਿਲੀ ਹੈ। ਉਨ੍ਹਾਂ ਨੂੰ ਇਸ ਮਾਮਲੇ ‘ਚ 30 ਜਨਵਰੀ ਨੂੰ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਅਦਾਕਾਰ ਮੀਡੀਆ ਦੇ ਨਾਲ ਮੁਖਾਤਬ ਹੋਇਆ । ਇਸ ਦੌਰਾਨ ਨਿਊਜ਼ ਏਜੰਸੀ ਏਐੱਨਆਈ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ‘ਮੇਰੇ ਕੋਲ ਪਿਛਲੇ ਬਾਈ ਸਾਲਾਂ ਤੋਂ ਲਾਇਸੈਂਸੀ ਬੰਦੂਕ ਹੈ।ਜ਼ਾਹਿਰ ਜਿਹੀ ਗੱਲ ਹੈ ਕਿ ਕੁਝ ਚੀਜ਼ਾਂ ਤਾਂ ਹੋਈਆਂ ਹੋਣਗੀਆਂ, ਪੁਲਿਸ ਨੂੰ ਸ਼ੱਕ ਹੋਇਆ ਹੋਣਾ ਹੈ

By  Shaminder Kaur Kaler February 4th 2026 02:39 PM

ਅਦਾਕਾਰ ਕੇ ਆਰ (KRK) ਕੇ ਨੂੰ ਫਾਈਰਿੰਗ ਮਾਮਲੇ ‘ਚ ਰਾਹਤ ਮਿਲੀ ਹੈ। ਉਨ੍ਹਾਂ ਨੂੰ ਇਸ ਮਾਮਲੇ ‘ਚ 30 ਜਨਵਰੀ ਨੂੰ ਜ਼ਮਾਨਤ ਮਿਲ ਗਈ ਹੈ। ਜਿਸ ਤੋਂ ਬਾਅਦ ਅਦਾਕਾਰ ਮੀਡੀਆ ਦੇ ਨਾਲ ਮੁਖਾਤਬ ਹੋਇਆ । ਇਸ ਦੌਰਾਨ ਨਿਊਜ਼ ਏਜੰਸੀ ਏਐੱਨਆਈ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ  ‘ਮੇਰੇ ਕੋਲ ਪਿਛਲੇ ਬਾਈ ਸਾਲਾਂ ਤੋਂ ਲਾਇਸੈਂਸੀ ਬੰਦੂਕ ਹੈ।


ਜ਼ਾਹਿਰ ਜਿਹੀ ਗੱਲ ਹੈ ਕਿ ਕੁਝ ਚੀਜ਼ਾਂ ਤਾਂ ਹੋਈਆਂ ਹੋਣਗੀਆਂ, ਪੁਲਿਸ ਨੂੰ ਸ਼ੱਕ ਹੋਇਆ ਹੋਣਾ ਹੈ ਅਤੇ ਇਸੇ ਕਾਰਨ ਇਹ ਸਭ ਕੁਝ ਹੋਇਆ ਹੈ। ਪਰ ਠੀਕ ਕੌਣ ਹੈ ਅਤੇ ਕੌਣ ਗਲਤ ਹੈ। ਇਹ ਮੈਂ ਨਹੀਂ ਕਹਿ ਸਕਦਾ ।ਅਦਾਲਤ ਦੱਸੇਗੀ ਕਿ ਕੀ ਠੀਕ ਹੈ, ਕੌਣ ਗਲਤ ਹੈ ਇਹ ਮੈਂ ਨਹੀਂ ਦੱਸ ਸਕਦਾ।ਮੈਂ ਅੱਜ ਤੱਕ ਕੋਈ ਫਾਊਲ ਪਲੇਅ ਨਹੀਂ ਕੀਤਾ ।ਬਾਈ ਸਾਲ ਬਾਅਦ ਮੈਂ ਇਹ ਕਿਉਂ ਕਰਾਂਗਾ”।


  ਦੱਸ ਦਈਏ ਕਿ ਓਸ਼ੀਵਾਰਾ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ । ਦੱਸ ਦਈਏ ਕਿ ਅਦਾਕਾਰ ਕਮਾਲ ਆਰ ਖ਼ਾਨ ਦੀ ਵਕੀਲ ਸਨਾ ਰਈਸ ਖ਼ਾਨ ਸੀ, ਜੋ ਬਿੱਗ ਬੌਸ ਸਤਾਰਾਂ ‘ਚ ਨਜ਼ਰ ਆਈ ਸੀ।ਉਨ੍ਹਾਂ ਨੇ ਕੋਰਟ ‘ਚ ਤਰਕ ਦਿੱਤਾ ਸੀ ਕਿ ਐਕਟਰ ਦੀ ਗ੍ਰਿਫਤਾਰੀ ਗਲਤ ਅਤੇ ਨਜਾਇਜ਼ ਹੈ। ਕਿਉਂਕਿ ਗ੍ਰਿਫਤਾਰੀ ਤੋਂ ਪਹਿਲਾਂ ਅਦਾਕਾਰ ਨੂੰ ਕੋਈ ਵੀ ਨੋਟਿਸ ਨਹੀਂ ਸੀ ਦਿੱਤਾ ਗਿਆ । 


© Copyright Galactic Television & Communications Pvt. Ltd. 2026. All rights reserved.