ਅਦਾਕਾਰ ਗੋਵਿੰਦਾ ਨੇ ਐਕਸਟਰਾ ਮੈਰੀਟੀਅਲ ਅਫੇਅਰ ‘ਤੇ ਚੁੱਪ ਤੋੜੀ….ਕਿਹਾ ਮੈਂ ਮੁਆਫ਼ੀ ਮੰਗਦਾ ਹਾਂ
ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਪਿਛਲੇ ਕਈ ਮਹੀਨਿਆਂ ਤੋਂ ਚਰਚਾ ‘ਚ ਹਨ । ਗੋਵਿੰਦਾ ਦੀ ਪਤਨੀ ਸੁਨੀਤਾ ਪਤੀ ਗੋਵਿੰਦਾ ‘ਤੇ ਅਕਸਰ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆਉਂਦੀ ਹੈ। ਉਸ ਨੇ ਗੋਵਿੰਦਾ ‘ਤੇ ਐਕਸਟਰਾ ਮੈਰੀਟਲ ਅਫੇਅਰ ਦੇ ਇਲਜ਼ਾਮ ਲਗਾਏ ਸਨ।
ਗੋਵਿੰਦਾ (Govinda) ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਪਿਛਲੇ ਕਈ ਮਹੀਨਿਆਂ ਤੋਂ ਚਰਚਾ ‘ਚ ਹਨ । ਗੋਵਿੰਦਾ ਦੀ ਪਤਨੀ ਸੁਨੀਤਾ ਪਤੀ ਗੋਵਿੰਦਾ ‘ਤੇ ਅਕਸਰ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆਉਂਦੀ ਹੈ। ਉਸ ਨੇ ਗੋਵਿੰਦਾ ‘ਤੇ ਐਕਸਟਰਾ ਮੈਰੀਟਲ ਅਫੇਅਰ ਦੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਹੁਣ ਗੋਵਿੰਦਾ ਨੇ ਪਹਿਲੀ ਵਾਰ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ‘ਮੇਰੇ ‘ਤੇ ਇਹ ਇਲਜ਼ਾਮ ਕਦੋਂ ਨਹੀਂ ਲੱਗਿਆ? ਜੋ ਇਲਜ਼ਾਮ ਲਗਾ ਰਿਹਾ ਹੈ, ਉਹ ਮੇਰੇ ਬਚਪਨ ਦਾ ਪਿਆਰ ਹੈ। ਪਿਆਰ ਦੇ ਮਾਮਲੇ ‘ਚ ਕਹਾਂ ਤਾਂ ਇਹ ਕਦੇ ਵੀ ਠੀਕ ਤਰ੍ਹਾਂ ਨਹੀਂ ਚੱਲਿਆ । ਹੁਣ ਜੋ ਪਿਆਰ ਹੋ ਰਿਹਾ ਹੈ, ਕਿਸੇ ਦੀ ਸੋਚ ਮੁਤਾਬਕ ਬੁਢਾਪੇ ਦਾ ਪਿਆਰ ਹੈ।

ਗੋਵਿੰਦਾ ਤੇ ਸੁਨੀਤਾ ਆਹੂਜਾ ਦਾ ਵਿਆਹ
ਅਦਾਕਾਰ ਗੋਵਿੰਦਾ ਤੇ ਸੁਨੀਤਾ ਆਹੂਜਾ ਦਾ ਵਿਆਹ 1987 ‘ਚ ਹੋਇਆ ਸੀ ਅਤੇ ਉਹ ਟੀਨਾ ਅਤੇ ਯਸ਼ਵਰਧਨ ਦੇ ਮਾਤਾ ਪਿਤਾ ਹਨ । ਜਿੱਥੇ ਟੀਨਾ ਨੇ 2015 ‘ਚ ਸੈਕੰਡ ਹੈਂਡ ਹਸਬੈਂਡ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ਉਥੇ ਹੀ ਉਨ੍ਹਾਂ ਦਾ ਪੁੱਤਰ ਯਸ਼ਵਰਧਨ ਵੀ ਜਲਦ ਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨਗੇ ।
ਗੋਵਿੰਦਾ ਦਾ ਵਰਕ ਫ੍ਰੰਟ
ਅਦਾਕਾਰ ਗੋਵਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।ਦੁਲ੍ਹੇ ਰਾਜਾ,ਕੁੰਵਾਰਾ,ਰੰਗੀਲਾ ਰਾਜਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।