ਅਦਾਕਾਰ ਧਰਮਿੰਦਰ ਦਾ ਦਿਹਾਂਤ, ਕਰਣ ਜੌਹਰ ਨੇ ਪੋਸਟ ਪਾ ਕੇ ਕੀਤੀ ਪੁਸ਼ਟੀ, ਕਿਹਾ ‘ਇੱਕ ਯੁੱਗ ਦਾ ਹੋਇਆ ਅੰਤ’

89 ਸਾਲਾਂ ਅਦਾਕਾਰ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਸੋਮਵਾਰ ਲਗਭਗ 1ਵਜੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹਨਾਂ ਦੀ ਮੌਤ ਦੀ ਪੁਸ਼ਟੀ ਨਿਊਜ਼ ਏਜੰਸੀ ਆਈ ਏ ਐਨ ਐਸ ਨੇ ਕੀਤੀ ਹੈ । ਇਸ ਤੋਂ ਇਲਾਵਾ ਨਿਊਜ਼ ਏਜੰਸੀ ਏ ਐਨ ਆਈ ਤੇ ਫਿਲਮ ਨਿਰਮਾਤਾ ਕਰਣ ਜੌਹਰ ਦੀ ਪੋਸਟ ਸਾਂਝੀ ਕਰਕੇ ਮੌਤ ਦੀ ਪੁਸ਼ਟੀ ਕੀਤੀ ਹੈ ।

By  Shaminder Kaur Kaler November 24th 2025 02:37 PM -- Updated: November 24th 2025 02:54 PM

89 ਸਾਲਾਂ ਅਦਾਕਾਰ ਧਰਮਿੰਦਰ (Dharmendra Deol)ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਸੋਮਵਾਰ ਲਗਭਗ  1ਵਜੇ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹਨਾਂ ਦੀ ਮੌਤ ਦੀ ਪੁਸ਼ਟੀ ਨਿਊਜ਼ ਏਜੰਸੀ ਆਈ ਏ ਐਨ ਐਸ ਨੇ ਕੀਤੀ ਹੈ । ਇਸ ਤੋਂ ਇਲਾਵਾ ਨਿਊਜ਼ ਏਜੰਸੀ ਏ ਐਨ ਆਈ ਤੇ ਫਿਲਮ ਨਿਰਮਾਤਾ ਕਰਣ ਜੌਹਰ ਦੀ ਪੋਸਟ ਸਾਂਝੀ ਕਰਕੇ ਮੌਤ ਦੀ ਪੁਸ਼ਟੀ ਕੀਤੀ ਹੈ । ਖਬਰਾਂ ਮੁਤਾਬਿਕ ਉਨ੍ਹਾਂ ਦਾ ਅੰਤਿਮ ਸਸਕਾਰ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਜਾ ਰਿਹਾ ਹੈ ।


ਕਰਣ ਜੌਹਰ ਨੇ ਆਪਣੀ ਪੋਸਟ ਵਿੱਚ ਧਰਮਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਹੈ ਇਹ ਇੱਕ ਯੁੱਗ ਦਾ ਅੰਤ ਹੈ, ਇੱਕ ਵੱਡਾ ਉੱਚਾ ਮੈਗਾਸਟਾਰ, ਭਾਰਤੀ ਸਨੇਮਾ ਦਾ ਚਮਕਦਾ ਸਿਤਾਰਾ, ਸਭ ਤੋਂ ਸੋਹਣਾ ਅਤੇ ਆਪਣੀਆਂ ਅਦਾਵਾ ਨਾਲ ਸਕਰੀਨ ਤੇ ਸਭ ਨੂੰ ਮੋਹ ਲੈਣ ਵਾਲਾ, ਇਸ ਦੁਨੀਆ ਤੋਂ ਚਲਾ ਗਿਆ ਪਰ ਭਾਰਤੀ ਸਿਨੇਮਾ ਉਹ ਇੱਕ ਸੱਚੀ ਦੰਤਕਥਾ ਵਾਂਗ ਹਮੇਸ਼ਾ ਰਹੇਗਾ। ਉਸਦਾ ਨਾਮ ਸਿਨੇਮਾ ਦੇ ਇਤਿਹਾਸ ਦੇ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।


© Copyright Galactic Television & Communications Pvt. Ltd. 2026. All rights reserved.