ਐਸ਼ਵਰਿਆ ਰਾਏ ਨਾਲ ਤਲਾਕ ਦੀਆਂ ਅਫ਼ਵਾਹਾਂ ‘ਤੇ ਪਹਿਲੀ ਵਾਰ ਬੋਲੇ ਅਭਿਸ਼ੇਕ ਬੱਚਨ, ਜਾਣੋ ਕੀ ਕਿਹਾ
ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਅਫ਼ਵਾਹਾਂ ਪਿਛਲੇ ਇੱਕ ਸਾਲ ਤੋਂ ਸੁਰਖੀਆਂ ਬਣ ਰਹੀਆਂ ਹਨ । ਇਸ ਮਾਮਲੇ ‘ਚ ਦੋਵਾਂ ਨੇ ਚੁੱਪ ਧਾਰੀ ਰੱਖੀ ਹੈ, ਪਰ ਹੁਣ ਇਨ੍ਹਾਂ ਖ਼ਬਰਾਂ ਤੋਂ ਪ੍ਰੇਸ਼ਾਨ ਹੋ ਕੇ ਅਭਿਸ਼ੇਕ ਬੱਚਨ ਨੇ ਇਸ ਮਾਮਲੇ ‘ਚ ਆਪਣੀ ਚੁੱਪ ਤੋੜੀ ਹੈ।
ਅਭਿਸ਼ੇਕ ਬੱਚਨ (Abhishek Bachchan) ਤੇ ਐਸ਼ਵਰਿਆ ਰਾਏ ਦੇ ਤਲਾਕ ਦੀਆਂ ਅਫ਼ਵਾਹਾਂ ਪਿਛਲੇ ਇੱਕ ਸਾਲ ਤੋਂ ਸੁਰਖੀਆਂ ਬਣ ਰਹੀਆਂ ਹਨ । ਇਸ ਮਾਮਲੇ ‘ਚ ਦੋਵਾਂ ਨੇ ਚੁੱਪ ਧਾਰੀ ਰੱਖੀ ਹੈ, ਪਰ ਹੁਣ ਇਨ੍ਹਾਂ ਖ਼ਬਰਾਂ ਤੋਂ ਪ੍ਰੇਸ਼ਾਨ ਹੋ ਕੇ ਅਭਿਸ਼ੇਕ ਬੱਚਨ ਨੇ ਇਸ ਮਾਮਲੇ ‘ਚ ਆਪਣੀ ਚੁੱਪ ਤੋੜੀ ਹੈ।ਇਨ੍ਹਾਂ ਤਲਾਕ ਦੀਆਂ ਅਫਵਾਹਾਂ ਨੂੰ ਉਸ ਵੇਲੇ ਹਵਾ ਮਿਲੀ ਜਦੋਂ ਅਭਿਸ਼ੇਕ ਬੱਚਨ ਨੇ ਤਲਾਕ ਵਾਲੀ ਇੱਕ ਪੋਸਟ ਨੂੰ ਲਾਈਕ ਕੀਤਾ ਸੀ । ਜਿਸ ਤੋਂ ਬਾਅਦ ਬਾਲੀਵੁੱਡ ਦੇ ਗਲਿਆਰਿਆਂ ‘ਚ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਿ ਇਸ ਜੋੜੇ ਦਰਮਿਆਨ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ । ਪਰ ਹੁਣ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਅਭਿਸ਼ੇਕ ਬੱਚਨ ਨੇ ਆਪਣੀ ਚੁੱਪ ਤੋੜੀ ਹੈ।

ਅਸੀਂ ਆਪਣੇ ਪਰਿਵਾਰ ‘ਚ ਖੁਸ਼
ਇੱਕ ਇੰਟਰਵਿਊ ‘ਚ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ “ਉਹ ਮੇਰੀ ਸਚਾਈ ਜਾਣਦੀ ਹੈ ਤੇ ਮੈਂ ਉਨ੍ਹਾਂ ਦੀ। ਅਸੀਂ ਆਪਣੇ ਪਰਿਵਾਰ ‘ਚ ਖੁਸ਼ ਹਾਂ, ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਮੇਰੇ ਪਰਿਵਾਰ ਦੀ ਗੱਲ ਕਰਨੀ ਹੈ ਤਾਂ ਤੁਹਾਨੂੰ ਮੇਰੇ ਨਾਲ ਨਜਿੱਠਣਾ ਪਵੇਗਾ”।ਅਦਾਕਾਰ ਨੇ ਅੱਗੇ ਕਿਹਾ “ਕੋਈ ਵੀ ਗਲਤ ਬਕਵਾਸ ਮੇਰੇ ਤੇ ਮੇਰੇ ਪਰਿਵਾਰ ਦੇ ਬਾਰੇ ਮੈਂ ਬਰਦਾਸ਼ਤ ਨਹੀਂ ਕਰਾਂਗਾ”।

ਅਭਿਸ਼ੇਕ ਬੱਚਨ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ “ਜੇ ਤੁਸੀਂ ਸੈਲੀਬ੍ਰੇਟੀ ਹੋ ਤਾਂ ਲੋਕ ਹਰ ਗੱਲ ਦੇ ਅੰਦਾਜ਼ੇ ਲਗਾਉਣ ਲੱਗ ਜਾਂਦੇ ਨੇ ।ਜੋ ਵੀ ਲਿਖਿਆ ਗਿਆ ਹੈ, ਜਾਂ ਜੋ ਵੀ ਬਕਵਾਸ ਕੀਤੀ ਗਈ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਉਸ ‘ਚ ਕੋਈ ਵੀ ਸਚਾਈ ਨਹੀਂ ਹੈ।ਅਜਿਹੀਆਂ ਗੱਲਾਂ ਤਾਂ ਲੋਕ ਉਦੋਂ ਤੋਂ ਕਰਦੇ ਆ ਰਹੇ ਹਨ ਜਦੋਂ ਸਾਡਾ ਵਿਆਹ ਵੀ ਨਹੀਂ ਸੀ ਹੋਇਆ।
ਪਹਿਲਾਂ ਲੋਕਾਂ ਨੇ ਅੰਦਾਜ਼ਾ ਲਗਾ ਕੇ ਤੈਅ ਕੀਤਾ ਕਿ ਅਸੀਂ ਕਦੋਂ ਵਿਆਹ ਕਰਨ ਵਾਲੇ ਹਾਂ ਅਤੇ ਜਦੋਂ ਵਿਆਹ ਹੋ ਗਿਆ ਤਾਂ ਫਿਰ ਤਲਾਕ ਕਦੋਂ ਹੋਵੇਗਾ ਬਾਰੇ ਗੱਲਾਂ ਹੋਣ ਲੱਗੀਆਂ”। ਦੱਸ ਦਈਏ ਅਭਿਸ਼ੇਕ ਤੇ ਐਸ਼ਵਰਿਆ ਰਾਏ ਦੀ ਦੋਸਤੀ ‘ਢਾਈ ਅਕਸ਼ਰ ਪ੍ਰੇਮ ਕੇ’ ਦੇ ਸੈੱਟ ਤੇ ਹੋਈ ਸੀ ਅਤੇ ਇਸ ਤੋਂ ਬਾਅਦ ਇਹ ਜੋੜੀ 2007 ‘ਚ ਵਿਆਹ ਦੇ ਬੰਧਨ ‘ਚ ਬੱਝ ਗਈ ਸੀ ।