ਆਮਿਰ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ, ਕੱਲ੍ਹ 61 ਸਾਲਾਂ ਅਦਾਕਾਰ ਬਣੇਗਾ ਲਾੜਾ
ਆਮਿਰ ਖ਼ਾਨ ਕੱਲ੍ਹ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜਿਸ ਦੇ ਲਈ ਉਨ੍ਹਾਂ ਦੇ ਘਰ ‘ਚ ਤਿਆਰੀਆਂ ਚੱਲ ਰਹੀਆਂ ਹਨ । ਕੱਲ੍ਹ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਕਰਵਾਉਣਗੇ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ ।
ਆਮਿਰ ਖ਼ਾਨ ਕੱਲ੍ਹ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜਿਸ ਦੇ ਲਈ ਉਨ੍ਹਾਂ ਦੇ ਘਰ ‘ਚ ਤਿਆਰੀਆਂ ਚੱਲ ਰਹੀਆਂ ਹਨ । ਕੱਲ੍ਹ ਉਹ ਆਪਣੀ ਗਰਲ ਫ੍ਰੈਂਡ ਦੇ ਨਾਲ ਵਿਆਹ ਕਰਵਾਉਣਗੇ । ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ ।ਇਹ ਵਿਆਹ ਸਮਾਰੋਹ ਬਹੁਤ ਹੀ ਸਾਦਾ ਹੋਵੇਗਾ।

ਜੋ ਕਿ ਘਰ ‘ਚ ਹੀ ਸਪੰਨ ਹੋਵੇਗਾ। ਅਦਾਕਾਰ 61 ਸਾਲ ਦੀ ਉਮਰ ‘ਚ ਤੀਜੀ ਵਾਰ ਲਾੜਾ ਬਣਨ ਜਾ ਰਹੇ ਹਨ । ਉਹ ਆਪਣੀ ਗਰਲ ਫ੍ਰੈਂਡ ਗੌਰੀ ਸਪ੍ਰੈੱਟ ਦੇ ਨਾਲ ਤੀਜਾ ਵਿਆਹ ਕਰਵਾਉਣਗੇ।ਇਸ ਤੋਂ ਪਹਿਲਾਂ ਦੋ ਵਾਰ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਤੇ ਉਹ ਦੋਵਾਂ ਪਤਨੀਆਂ ਤੋਂ ਤਲਾਕ ਲੈ ਚੁੱਕੇ ਹਨ।

ਆਮਿਰ ਖ਼ਾਨ ਹਨ ਤਿੰਨ ਬੱਚਿਆਂ ਦੇ ਪਿਤਾ
ਅਦਾਕਾਰ ਆਮਿਰ ਖ਼ਾਨ ਤਿੰਨ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਨੇ ੧੯੮੬ ‘ਚ ਰੀਨਾ ਦੱਤਾ ਦੇ ਨਾਲ ਪਹਿਲਾ ਵਿਆਹ ਕਰਵਾਇਆ ਸੀ।ਰੀਨਾ ਤੋਂ ਉਨ੍ਹਾਂ ਦੇ ਦੋ ਬੱਚੇ ਈਰਾ ਖਾਨ ਤੇ ਜੁਨੈਦ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਪਰ ਇਹ ਵੀ ਜ਼ਿਆਦਾ ਦੇਰ ਨਹੀਂ ਚੱਲਿਆ ਤੇ ਦੂਜੀ ਪਤਨੀ ਨਾਲ ਵੀ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਹੁਣ ਉਹ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ।