ਅਦਾਕਾਰ ਰਣਬੀਰ ਕਪੂਰ ਲਈ ਪ੍ਰਸ਼ੰਸਕ ਲੈ ਕੇ ਆਇਆ ਮਹਿੰਗਾ ਤੋਹਫ਼ਾ, ਜਾਣੋ ਕੀ ਸੀ ਅਦਾਕਾਰ ਦਾ ਰਿਐਕਸ਼ਨ
ਅਦਾਕਾਰ ਰਣਬੀਰ ਕਪੂਰ ਦੀ ਕਾਫੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਅਕਸਰ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਬੇਤਾਬ ਨਜ਼ਰ ਆਉਂਦੇ ਹਨ। ਹੁਣ ਉਨ੍ਹਾਂ ਦਾ ਆਪਣੇ ਫੈਨ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਹੈ।
ਅਦਾਕਾਰ ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਇੱਕ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਦਾ ਇਹ ਪ੍ਰਸ਼ੰਸਕ ਉਸ ਦੇ ਲਈ ਇੱਕ ਬਹੁਤ ਹੀ ਮਹਿੰਗਾ ਤੋਹਫ਼ਾ ਲੈ ਕੇ ਆਉਂਦਾ ਹੈ। ਜਿਸ ਤੋਂ ਬਾਅਦ ਉਹ ਆਪਣੇ ਪ੍ਰਸ਼ੰਸਕ ਨੂੰ ਗੁੱਸੇ ਹੁੰਦੇ ਹਨ ਕਿ ਏਨਾਂ ਮਹਿੰਗਾ ਤੋਹਫ਼ਾ ਕਿਉਂ ਲੈ ਕੇ ਆਇਆ । ਸੋਸ਼ਲ ਮੀਡੀਆ ਤੇ ਰਣਬੀਰ ਕਪੂਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਰਣਬੀਰ ਕਪੂਰ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੀ ਪਤਨੀ ਤੇ ਧੀ ਦੇ ਨਾਲ ਅਕਸਰ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦੀਆਂ ਧੀ ਦੇ ਨਾਲ ਤਸਵੀਰਾਂ ਅਤੇ ਵੀਡੀਓ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਆਲੀਆ ਭੱਟ ਤੋਂ ਪਹਿਲਾਂ ਰਣਬੀਰ ਦੀਪਿਕਾ ਪਾਦੂਕੋਣ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ ।
ਪਰ ਦੋਵਾਂ ਦਰਮਿਆਨ ਮਨ-ਮੁਟਾਅ ਹੋ ਗਿਆ ਅਤੇ ਇਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਵੱਖੋ ਵੱਖ ਹੋ ਗਏ ਸਨ । ਦੀਪਿਕਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਅਤੇ ਰਣਬੀਰ ਕਪੂਰ ਨੇ ਆਲੀਆ ਭੱਟ ਦੇ ਨਾਲ ਫੇਰੇ ਲਏ । ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਰਣਬੀਰ ਕਪੂਰ ਧੀ ਦੇ ਪਿਤਾ ਬਣੇ ਸਨ । ਜਦੋਂਕਿ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਘਰ ਵੀ ਕਰੀਬ ਇੱਕ ਸਾਲ ਪਹਿਲਾਂ ਧੀ ਦਾ ਜਨਮ ਹੋਇਆ ਸੀ । ਦੀਵਾਲੀ ਮੌਕੇ ਤੇ ਅਦਾਕਾਰਾ ਨੇ ਆਪਣੀ ਧੀ ਦਾ ਚਿਹਰਾ ਵਿਖਾਇਆ ਸੀ ।